ਵਿਦੇਸ਼ੀ ਧਰਤੀ ਤੇ ਨੌਜਵਾਨ ਦੀ ਮੌਤ, ਖੁਦਕੁਸ਼ੀ ਜਾਂ ਮੌਤ ਸਵਾਲ ਬਰਕਰਾਰ… ਢਾਈ ਸਾਲ ਪਹਿਲਾਂ ਗਿਆ ਸੀ ਅਮਰੀਕਾ

ਹੁਸ਼ਿਆਰਪੁਰ (ਲਖਬੀਰ)
ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਦਬੁਰਜੀ ਦੇ ਨੌਜਵਾਨ ਕੁਲਵਿੰਦਰ ਸਿੰਘ ਹੈਪੀ ਦੀ 17 ਅਗਸਤ ਨੂੰ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਹ ਢਾਈ ਸਾਲ ਪਹਿਲਾਂ ਆਪਣੀ ਪਤਨੀ ਤੇ ਦੋ ਬੇਟਿਆ ਨਾਲ ਚੰਗੇ ਭਵਿੱਖ ਦੀ ਤਲਾਸ਼ ਲਈ ਅਮਰੀਕਾ ਗਿਆ ਸੀ। ਇਸ ਬਾਰੇ ਪਰਿਵਾਰ ਕਹਿਣਾ ਹੈ ਕਿ ਸਾਡਾ ਇਕੋ ਪੁੱਤਰ ਤੇ ਸਾਡਾ ਸਹਾਰਾ ਸੀ। ਕੁੱਝ ਲੋਕ ਕਹਿ ਰਹੇ ਹਨ ਕਿ ਕੁਲਵਿੰਦਰ ਨੇ ਖੁਦਕੁਸ਼ੀ ਕੀਤੀ ਹੈ। ਪਰ ਇਹ ਸਭ ਕੁੱਝ ਝੂਠ ਹੈ। ਸਾਡਾ ਕੁਲਵਿੰਦਰ ਬਿਲਕੁਲ ਖੁਸ਼ ਸੀ ਤੇ ਨਾਂ ਹੀ ਉਸ ਨੂੰ ਕੋਈ ਪਰੇਸ਼ਾਨੀ ਸੀ। ਪਰਿਵਾਰ ਦਾ ਮੰਨਣਾ ਹੈ ਕਿ ਕੁਲਵਿੰਦਰ ਦਾ ਕਤਲ ਹੋਇਆ ਹੈ। ਮ੍ਰਿਤਕ ਦੀ ਪਤਨੀ ਨੇ ਅਮਰੀਕਾ ਸਰਕਾਰ ਤੋਂ ਜਿੱਥੇ ਅਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਗੱਲ ਕੀਤੀ, ਉਥੇ ਹੀ ਉਨ੍ਹਾਂ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮੇਰੇ ਪਤੀ ਦੇ ਕੀਤੇ ਗਏ ਕਤਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਜਿਕਰਯੋਗ ਹੈ ਕਿ ਅਮਰੀਕਾ ਦੀ ਸਟੇਟ ਬਾਲਟੀ ਮੋਰ ਦੇ ਸ਼ਹਿਰ ਮੈਰੀਲੈਂਡ ਵਿੱਚ ਮੋਤ ਤੋਂ ਕਰੀਬ ਢਾਈ ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਅਤੇ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਪੰਜਾਬ ਦੇ ਅਣਗਿਣਤ ਨੌਜਵਾਨ ਰੋਟੀ ਰੋਜ਼ੀ ਲਈ ਵਿਦੇਸ਼ ਜਾ ਰਹੇ ਹਨ ਪਰ ਅਣਸੁਖਾਵੀਂ ਘਟਨਾ ਕਾਰਨ ਪਰਿਵਾਰ ਗਹਿਰਾ ਸਦਮੇ ਵਿਚ ਚਲੇ ਜਾਂਦਾ ਹੈ।
error: Content is protected !!